Tuesday, July 23, 2024
spot_img
ਘਰ ਦੇPunjabਅੰਮ੍ਰਿਤਸਰ 'ਚ ਕੱਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ

ਅੰਮ੍ਰਿਤਸਰ ‘ਚ ਕੱਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ

ਅੰਮ੍ਰਿਤਸਰ, 9 ਸਤੰਬਰ 2023- ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਉੱਪਰ ਮੌਜੂਦ ਸਿੱਕਾ ਗੈਸ ਏਜੰਸੀ ਦੇ ਬਿਲਕੁਲ ਨਜ਼ਦੀਕ ਤੇ ਮੋਹਕਮਪੁਰਾ ਪੁਲਿਸ ਸਟੇਸ਼ਨ ਦੇ ਪਿਛਲੇ ਪਾਸੇ ਇੱਕ ਕੱਪੜੇ ਵਿੱਚ ਭਿਆਨਕ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਉਨ੍ਹਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਦਮਕਲ ਵਿਭਾਗ ਦੇ ਅਧਿਕਾਰੀਆਂ ਵਲੋਂ ਬੜੀ ਸੂਝ-ਬੂਝ ਦੇ ਨਾਲ ਇਸ ਅੱਗ ਤੇ ਕਾਬੂ ਪਾਇਆ ਗਿਆ।

ਅੰਮ੍ਰਿਤਸਰ ਦੇ ਵਿੱਚ ਮਸ਼ਹੂਰ ਸਿੱਕਾ ਗੈਸ ਏਜੰਸੀ ਦੇ ਨਜ਼ਦੀਕ ਇੱਕ ਕੱਪੜੇ ਦੀ ਫੈਕਟਰੀ ਵਿੱਚ ਅਚਾਨਕ ਅੱਗ ਲੱਗਣ ਤੋਂ ਬਾਅਦ ਇਲਾਕੇ ਦੇ ਵਿੱਚ ਕਾਫ਼ੀ ਸਹਿਮ ਦਾ ਮਾਹੌਲ ਵੇਖਣ ਨੂੰ ਮਿਲਿਆ। ਕਿਉਂਕਿ ਉਸੇ ਜਗ੍ਹਾ ਤੇ ਅੱਗ ਲੱਗੀ ਸੀ ਉਸ ਹੀ 100 ਮੀਟਰ ਦੂਰੀ ਤੇ ਗੈਸ ਏਜੰਸੀ ਸੀ ਜੇਕਰ ਅੱਗ ਉਥੇ ਪਹੁੰਚ ਵੱਡਾ ਹਾਦਸਾ ਹੋ ਸਕਦਾ ਸੀ। ਉੱਥੇ ਹੀ ਫਾਇਰ ਅਫ਼ਸਰ ਦਾ ਕਹਿਣਾ ਹੈ ਕਿ ਅਸੀਂ ਅੱਗ ਪੂਰੀ ਤਰਾਹ ਨਾਲ ਅੱਗ ਤੇ ਕਾਬੂ ਪਾ ਲਿੱਤਾ ਹੈ ਅਤੇ ਤਿੰਨ ਦੇ ਕਰੀਬ ਦਮਕਲ ਵਿਭਾਗ ਦੀਆ ਗੱਡੀਆਂ ਦੇ ਨਾਲ ਇਸ ਅੱਗ ਨੂੰ ਕਾਬੂ ਪਾਇਆ ਗਿਆ ਹੈ।

ਉੱਥੇ ਹੀ ਦੂਸਰੇ ਪਾਸੇ ਉਨ੍ਹਾਂ ਦਾ ਕਹਿਣਾ ਸੀ ਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਪਰ ਸ਼ਾਰਟ ਸਰਕਟ ਕਰਕੇ ਸ਼ਾਇਦ ਅੱਗ ਲੱਗੀ ਹੋਵੇ। ਇਹ ਦੂਸਰੇ ਫੈਕਟਰੀ ਦੇ ਮਾਲਿਕ ਵਲੋਂ ਕਿਸੇ ਵੀ ਤਰ੍ਹਾਂ ਦੇ ਨਾਲ ਮੀਡੀਆ ਦੇ ਨਾਲ ਗੱਲਬਾਤ ਨਹੀਂ ਕੀਤੀ ਗਈ ਅਤੇ ਦੂਰੀ ਬਣਾਈ ਰੱਖੀ ਗਈ।

ਇੱਥੇ ਦੱਸਣਯੋਗ ਹੈ ਕਿ ਜਿਸ ਜਗ੍ਹਾ ਦੇ ਉੱਤੇ ਅੱਗ ਲੱਗੀ ਸੀ ਉਸ ਜਗ੍ਹਾ ਦੂਰੀ ਤੇ ਸਿੱਕਾ ਗੈਸ ਏਜੰਸੀ ਸੀ ਜੇਕਰ ਅੱਗ ਉੱਥੇ ਤੱਕ ਪਹੁੰਚ ਜਾਂਦੀ ਤਾਂ ਸ਼ਾਇਦ ਵੱਡਾ ਹਾਦਸਾ ਹੋ ਸਕਦਾ ਸੀ ਲੇਕਿਨ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵਲੋਂ ਬੜੀ ਸੂਝ-ਬੂਝ ਦੇ ਨਾਲ ਇਸ ਅੱਗ ਉੱਤੇ ਕਾਬੂ ਪਾਇਆ ਗਿਆ ਅਤੇ ਕੋਈ ਵੱਡਾ ਹਾਦਸਾ ਨਾ ਹੋ ਜਾਵੇ। ਇਸਨੂੰ ਧਿਆਨ ਚ ਰੱਖਿਆ ਗਿਆ ਅਤੇ ਨਾਲ ਹੀ ਜਿਸ ਜਗ੍ਹਾ ਤੇ ਅੱਗ ਲੱਗੀ ਸੀ ਉਸਦੇ ਪਿਛਲੇ ਪਾਸੇ ਪੁਲਿਸ ਥਾਣਾ ਵੀ ਮੌਜੂਦ ਸੀ ਲੇਕਿਨ ਪੁਲੀਸ ਦੀ ਟਿੱਲੀ ਕਾਰਗੁਜ਼ਾਰੀ ਵੀ ਦੇਖਣ ਨੂੰ ਮਿਲੀ ਕਿਉਂਕਿ ਅੱਗ ਬੁਝਾਉਣ ਤੱਕ ਪੁਲਿਸ ਅਧਿਕਾਰੀ ਕੋਈ ਵੀ ਮੌਕੇ ਤੇ ਨਹੀਂ ਪਹੁੰਚ ਪਾਇਆ।

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ