· ·
BREAKING
Stay tuned for the latest headlines.
Punjabi Waves PUNJABI WAVES Punjabi News Agency · Global Headlines

ਲਿਓਨਲ ਮੇਸੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਲਿਓਨਲ ਮੇਸੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

– ਪਿਤਾ ਜਾਰਜ ਮੈਸੀ ਦਾ ਹੋਇਆ ਦਿਹਾਂਤ

ਨਵੀ ਦਿੱਲੀ, 8 ਅਗਸਤ (Punjabi Waves): ਫੁੱਟਬਾਲ ਦੇ ਮਹਾਨ ਖਿਡਾਰੀਆਂ ਵਿੱਚ ਸ਼ਾਮਲ ਲਿਓਨਲ ਮੈਸੀ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮੈਸੀ ਦੇ ਪਿਤਾ ਜਾਰਜ ਮੈਸੀ ਦਾ 68 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ।

ਮੀਡੀਆ ਰਿਪੋਰਟਸ ਅਨੁਸਾਰ ਅਰਜਨਟੀਨਾ ਦੇ ਰੋਸਾਰੀਓ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ। ਜੂਨ ਵਿੱਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੌਰਾਨ ਮੈਸੀ ਪਰਿਵਾਰ ਨੇ ਦੱਸਿਆ ਸੀ ਕਿ ਜਾਰਜ ਮੈਸੀ ਬੀਮਾਰ ਚੱਲ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਬੀਮਾਰੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਸੀ।

ਲਿਓਨਲ ਮੈਸੀ ਦੇ ਪੁਰਾਣੇ ਕਲੱਬ ਨੇਵੇਲਜ਼ ਓਲਡ ਬੁਆਏਜ਼ ਨੇ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਦੀ ਪੁਸ਼ਟੀ ਕਰ ਦਿੱਤੀ ਹੈ। ਕਲੱਬ ਨੇ ਬਿਆਨ ਵਿੱਚ ਕਿਹਾ, ‘ਕਲੱਬ ਐਟਲੇਟਿਕੋ ਨੇਵੇਲਜ਼ ਓਲਡ ਬੁਆਏਜ਼, ਰੋਸਾਰੀਓ ਸ਼ਹਿਰ ਵਿੱਚ 68 ਸਾਲ ਦੀ ਉਮਰ ਵਿੱਚ ਗੁਜ਼ਰੇ ਜਾਰਜ ਮੈਸੀ ਨੂੰ ਡੂੰਘੇ ਦੁੱਖ ਅਤੇ ਸ਼ੋਕ ਨਾਲ ਵਿਦਾਈ ਦਿੰਦਾ ਹੈ। ਉਹ ਕਲੱਬ ਦੇ ਫੈਨ ਵਜੋਂ ਜਾਣੇ ਜਾਂਦੇ ਸਨ, ਇੱਕ ਬਿਜ਼ਨਸਮੈਨ ਸਨ ਅਤੇ ਅਰਜਨਟੀਨਾ ਦੀ ਟੀਮ ਦੇ ਕਪਤਾਨ ਲਿਓਨਲ ਮੈਸੀ ਦੇ ਪਿਤਾ ਸਨ।’

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Comments

Leave a Comment

No comments yet. Be the first to share your thoughts.