· ·
BREAKING
Stay tuned for the latest headlines.
Punjabi Waves PUNJABI WAVES Punjabi News Agency · Global Headlines
Politics

ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ‘ਤੇ ਆਈ.ਏ.ਐੱਸ ਅਧਿਕਾਰੀਆਂ ਦੇ ਤਬਾਦਲੇ; ਦੇਖੋ ਪੂਰੀ ਸੂਚੀ

Sign in to save

ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ‘ਤੇ ਆਈ.ਏ.ਐੱਸ ਅਧਿਕਾਰੀਆਂ ਦੇ ਤਬਾਦਲੇ; ਦੇਖੋ ਪੂਰੀ ਸੂਚੀ

ਚੰਡੀਗੜ੍ਹ , 11 ਅਗਸਤ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਵਲੋਂ ਚਾਰ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਤਬਾਦਲੇ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਤਾਜ਼ਾ ਜਾਰੀ ਹੁਕਮਾਂ ‘ਚ ਵਰੁਣ ਰੂਜਮ, ਆਈ.ਏ.ਐੱਸ. (2004), ਸਾਕਸ਼ੀ ਸਾਹਨੀ, ਆਈ.ਏ.ਐਸ. (2014), ਸੰਦੀਪ ਰਿਸ਼ੀ, ਆਈ.ਏ.ਐੱਸ. (2015), ਅਤੇ ਨਿਕਾਸ ਕੁਮਾਰ, ਆਈ.ਏ.ਐਸ. (2020) ਦਾ ਨਾਮ ਸ਼ਾਮਿਲ ਹੈ।

ਦੱਸ ਦਈਏ ਕਿ ਆਈ.ਏ.ਐੱਸ ਅਧਿਕਾਰੀ ਸਾਕਸ਼ੀ ਸਾਹਨੀ ਨੂੰ ਵਿਸ਼ੇਸ਼ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਤੇ ਨੋਡਲ ਅਫ਼ਸਰ, ਨਸ਼ਾ ਵਿਰੋਧੀ ਮੁਹਿੰਮ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਡਾਇਰੈਕਟਰ, ਖੇਡਾਂ ਤੇ ਯੁਵਕ ਸੇਵਾਵਾਂ ਦਾ ਚਾਰਜ ਖਾਲੀ ਅਹੁਦੇ ਦੇ ਵਿਰੁੱਧ ਸੌਂਪਿਆ ਗਿਆ ਹੈ।

Comments

Leave a Comment

No comments yet. Be the first to share your thoughts.