· ·
BREAKING
Stay tuned for the latest headlines.
Punjabi Waves PUNJABI WAVES Punjabi News Agency · Global Headlines
Punjab

ਪੀ.ਐੱਮ. ਮੋਦੀ ਨੇ CWG 2026 ਦੇ ਤਮਗਾ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ

Sign in to save

ਪੀ.ਐੱਮ. ਮੋਦੀ ਨੇ CWG 2026 ਦੇ ਤਮਗਾ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ

-ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ
– ਜੇਤੂ ਭਾਰਤੀ ਖਿਡਾਰੀਆਂ ਨਾਲ ਰੀਲ ਸ਼ੇਅਰ ਕਰ ਕੇ ਦਿੱਤਾ ਖਾਸ ਸੁਨੇਹਾ

ਨਵੀ ਦਿੱਲੀ, 9 ਅਗਸਤ 2026 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਤਮਗਾ ਜੇਤੂ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਭਾਰਤੀ ਦਲ ਦੇ ਖਿਡਾਰੀਆਂ ਨੇ ਵੀ ਪ੍ਰਧਾਨ ਮੰਤਰੀ ਨਾਲ ਆਪਣੇ ਤਜਰਬੇ ਸ਼ੇਅਰ ਕੀਤੇ ਅਤੇ ਉਨ੍ਹਾਂ ਨਾਲ ਹੋਈ ਮੁਲਾਕਾਤ ਨੂੰ ਯਾਦਗਾਰ ਦੱਸਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 2026 ਦੇ ਤਮਗਾ ਜੇਤੂ ਭਾਰਤੀ ਖਿਡਾਰੀਆਂ ਨਾਲ ਇੱਕ ਰੀਲ ਵੀ ਸ਼ੇਅਰ ਕੀਤੀ। ਇਸ ਵਿੱਚ ਪੀ.ਐੱਮ. ਮੋਦੀ ਨੇ ਖਿਡਾਰੀਆਂ ਨਾਲ ਸੰਦੇਸ਼ ਦਿੰਦੇ ਹੋਏ ਕਿਹਾ, ‘ਜੋ ਖੇਡੇਗਾ, ਉਹ ਖਿੜੇਗਾ। ਹਮੇਸ਼ਾ ਭਾਰਤ ਲਈ ਉਤਸ਼ਾਹ ਵਧਾਓ।’

ਦੱਸ ਦਈਏ ਕਿ ਗਲਾਸਗੋ ਵਿੱਚ ਆਯੋਜਿਤ ਕਾਮਨਵੈਲਥ ਗੇਮਜ਼ 2026 ਵਿੱਚ ਭਾਰਤ ਨੇ ਕੁੱਲ 39 ਤਮਗੇ ਆਪਣੇ ਨਾਂ ਕੀਤੇ। ਭਾਰਤੀ ਖਿਡਾਰੀਆਂ ਨੇ 13 ਸੋਨੇ (ਗੋਲਡ), 17 ਚਾਂਦੀ (ਸਿਲਵਰ) ਅਤੇ 9 ਕਾਂਸੀ (ਬ੍ਰੋਂਜ਼) ਦੇ ਤਮਗੇ ਜਿੱਤੇ। ਇਸ ਪ੍ਰਦਰਸ਼ਨ ਦੇ ਨਾਲ ਭਾਰਤ ਤਮਗਾ ਸੂਚੀ ਵਿੱਚ ਚੌਥੇ ਸਥਾਨ ‘ਤੇ ਰਿਹਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://Punjabi Waves.in/

Comments

Leave a Comment

No comments yet. Be the first to share your thoughts.