· ·
BREAKING
Stay tuned for the latest headlines.
Punjabi Waves PUNJABI WAVES Punjabi News Agency · Global Headlines

64 ਸਾਲਾ ਸਿੱਖ ਬਜ਼ੁਰਗ ’ਤੇ ਬੇਰਹਿਮੀ ਨਾਲ ਹਮਲਾ, ਸਿੱਖ

Sign in to save

 

ਡਲਾਸ ਵਿੱਚ 64 ਸਾਲਾ ਸਿੱਖ ਬਜ਼ੁਰਗ ’ਤੇ ਬੇਰਹਿਮੀ ਨਾਲ ਹਮਲਾ, ਸਿੱਖ ਭਾਈਚਾਰੇ ’ਚ ਰੋਸ
ਗੁਰਿੰਦਰਜੀਤ ਨੀਟਾ ਮਾਛੀਕੇ
ਡਲਾਸ (ਟੈਕਸਾਸ): ਅਮਰੀਕਾ ਦੇ ਟੈਕਸਾਸ ਸੂਬੇ ਦੇ ਸ਼ਹਿਰ ਡਲਾਸ ਵਿਖੇ ਛੁੱਟੀਆਂ ਦੌਰਾਨ 64 ਸਾਲਾ ਸਿੱਖ ਬਜ਼ੁਰਗ ਸੁਖਜਿੰਦਰ ਸਿੰਘ ’ਤੇ ਬੇਰਹਿਮੀ ਨਾਲ ਹਮਲਾ ਕੀਤੇ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਸਿੱਖ ਰਾਈਡਰਜ਼ ਆਫ਼ ਅਮਰੀਕਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਨਤਕ ਸਥਾਨ ’ਤੇ ਕਰੀਬ 13 ਮਿੰਟ ਤੱਕ ਬਜ਼ੁਰਗ ਦੀ ਕੁੱਟਮਾਰ ਹੁੰਦੀ ਰਹੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਦਦ ਮਿਲੀ।
ਸਿੱਖ ਰਾਈਡਰਜ਼ ਆਫ਼ ਅਮਰੀਕਾ ਨੇ ਆਪਣੇ ਮੈਂਬਰ ਸੁਖਜਿੰਦਰ ਸਿੰਘ ’ਤੇ ਹੋਏ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਨਫ਼ਰਤ ਅਤੇ ਨਸਲੀ ਵਿਤਕਰੇ ਨਾਲ ਜੁੜੀ ਘਟਨਾ ਦੱਸਿਆ ਹੈ। ਸੰਸਥਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਉਸਦੇ ਧਰਮ, ਪਹਿਰਾਵੇ ਜਾਂ ਪਛਾਣ ਕਾਰਨ ਹਿੰਸਾ ਦਾ ਸ਼ਿਕਾਰ ਨਹੀਂ ਬਣਾਇਆ ਜਾਣਾ ਚਾਹੀਦਾ।
ਸੰਸਥਾ ਨੇ ਪੀੜਤ ਪਰਿਵਾਰ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਸੁਖਜਿੰਦਰ ਸਿੰਘ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਅਮਰੀਕਾ ਵਿੱਚ ਸਿੱਖਾਂ ਦੀ ਸੁਰੱਖਿਆ ਅਤੇ ਨਸਲੀ ਨਫ਼ਰਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਲੋੜ ਨੂੰ ਉਭਾਰਿਆ ਹੈ। ਹਾਲਾਂਕਿ ਹਮਲੇ ਦੇ ਅਸਲ ਮਕਸਦ ਸਬੰਧੀ ਪੁਲਿਸ ਦੀ ਅਧਿਕਾਰਤ ਪੁਸ਼ਟੀ ਅਜੇ ਸਾਹਮਣੇ ਨਹੀਂ ਹੈ।

Comments

Leave a Comment

No comments yet. Be the first to share your thoughts.