· ·
BREAKING
Stay tuned for the latest headlines.
Punjabi Waves PUNJABI WAVES Punjabi News Agency · Global Headlines
Punjab

Bollywood Breaking: ਡਾਇਰੈਕਟਰ ਸ਼ਕੀਲ ਨੂਰਾਨੀ ਰੇਪ ਕੇਸ ‘ਚ ਗ੍ਰਿਫਤਾਰ

Sign in to save

Bollywood Breaking: ਡਾਇਰੈਕਟਰ ਸ਼ਕੀਲ ਨੂਰਾਨੀ ਰੇਪ ਕੇਸ ‘ਚ ਗ੍ਰਿਫਤਾਰ

ਚੰਡੀਗੜ੍ਹ, 10 ਅਗਸਤ (ਵਿਸ਼ਵ ਵਾਰਤਾ): ਬਾਲੀਵੁਡ ਡਾਇਰੈਕਟਰ ਦੇ ਗ੍ਰਿਫਤਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫਿਲਮ “ਜੋਰੂ ਕਾ ਗੁਲਾਮ” ਦੇ ਨਿਰਦੇਸ਼ਕ 73 ਸਾਲਾ ਸ਼ਕੀਲ ਨੂਰਾਨੀ ਨੂੰ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। 33 ਸਾਲਾ ਅਦਾਕਾਰਾ ਨੇ ਉਸ ਵਿਰੁੱਧ ਜਿਨਸੀ ਸ਼ੋਸ਼ਣ ਅਤੇ ਬਲੈਕਮੇਲਿੰਗ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਅਨੁਸਾਰ, ਇਹ ਘਟਨਾ 2016 ਦੀ ਹੈ, ਪਰ ਹੁਣ ਮਾਮਲਾ ਦਰਜ ਕੀਤਾ ਗਿਆ ਹੈ।

ਮੁੰਬਈ ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਅਨੁਸਾਰ, ਅਦਾਕਾਰਾ ਪਹਿਲੀ ਵਾਰ ਸ਼ਕੀਲ ਨੂਰਾਨੀ ਨੂੰ 2016 ਵਿੱਚ ਲੋਖੰਡਵਾਲਾ ਵਿੱਚ ਇੱਕ ਪੁਰਸਕਾਰ ਸਮਾਰੋਹ ਦੌਰਾਨ ਮਿਲੀ ਸੀ। ਉਸਨੇ ਉਸ ਨਾਲ ਇੱਕ ਆਉਣ ਵਾਲੇ ਪ੍ਰੋਜੈਕਟ ਬਾਰੇ ਚਰਚਾ ਕੀਤੀ ਅਤੇ ਉਸਨੂੰ ਕੰਮ ਲਈ ਉਸ ਨਾਲ ਸੰਪਰਕ ਕਰਨ ਲਈ ਕਿਹਾ। ਸ਼ਿਕਾਇਤ ਦੇ ਅਨੁਸਾਰ, ਅਦਾਕਾਰਾ ਬਾਅਦ ਵਿੱਚ ਸਕ੍ਰਿਪਟ ਪੜ੍ਹਨ ਲਈ ਸ਼ਕੀਲ ਨੂਰਾਨੀ ਦੇ ਮਾਲਵਾਨੀ ਘਰ ਗਈ। ਉੱਥੇ, ਨੂਰਾਨੀ ਨੇ ਉਸਨੂੰ ਇੱਕ ਸਾਫਟ ਡਰਿੰਕ ਦੀ ਪੇਸ਼ਕਸ਼ ਕੀਤੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ।

ਅਦਾਕਾਰਾ ਨੇ ਐਫਆਈਆਰ ਵਿੱਚ ਦੋਸ਼ ਲਗਾਇਆ ਹੈ ਕਿ ਹੋਸ਼ ਵਿੱਚ ਆਉਣ ਤੋਂ ਬਾਅਦ, ਸ਼ਕੀਲ ਨੂਰਾਨੀ ਨੇ ਉਸਨੂੰ ਆਪਣੇ ਮੋਬਾਈਲ ਫੋਨ ‘ਤੇ ਅਦਾਕਾਰਾ ਦਾ ਇੱਕ ਵੀਡੀਓ ਦਿਖਾਇਆ। ਉਸਨੇ ਧਮਕੀ ਦਿੱਤੀ ਕਿ ਜੇਕਰ ਉਸਨੇ ਪੁਲਿਸ ਨਾਲ ਸੰਪਰਕ ਕੀਤਾ ਜਾਂ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਵੇਗਾ। ਅਦਾਕਾਰਾ ਨੇ ਦੋਸ਼ ਲਗਾਇਆ ਹੈ ਕਿ ਨੂਰਾਨੀ ਨੇ ਇਸ ਕਥਿਤ ਵੀਡੀਓ ਦੀ ਵਰਤੋਂ ਉਸਨੂੰ ਧਮਕੀ ਦੇਣ ਅਤੇ ਕਈ ਵਾਰ ਜਿਨਸੀ ਸ਼ੋਸ਼ਣ ਕਰਨ ਲਈ ਕੀਤੀ। ਉਸਨੇ ਇਹ ਵੀ ਕਿਹਾ ਕਿ ਨੂਰਾਨੀ ਨੇ ਸੰਬੰਧ ਬਣਾਉਣ ਤੋਂ ਬਾਅਦ ਉਸਨੂੰ ਵਾਰ-ਵਾਰ ਗਰਭ ਨਿਰੋਧਕ ਗੋਲੀਆਂ ਦਿੱਤੀਆਂ।

ਹੁਣ ਇਸ ਮਾਮਲੇ ‘ਚ ਇੱਕ ਐਫਆਈਆਰ ਦਰਜ ਕੀਤੀ ਗਈ ਅਤੇ ਜਾਂਚ ਸ਼ੁਰੂ ਕੀਤੀ ਗਈ। ਮਾਲਵਾਨੀ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਫਆਈਆਰ ਦਰਜ ਹੋਣ ਤੋਂ ਬਾਅਦ, ਨੂਰਾਨੀ 40 ਦਿਨਾਂ ਤੱਕ ਲੁਕਿਆ ਰਿਹਾ। “ਤਕਨੀਕੀ ਸਹਾਇਤਾ ਨਾਲ, ਅਸੀਂ ਉਸ ਨੂੰ ਸਤਾਰਾ ਜ਼ਿਲ੍ਹੇ ਦੇ ਮੇਧਾ ਵਿੱਚ ਇੱਕ ਫਾਰਮ ਹਾਊਸ ਤੱਕ ਲੱਭ ਲਿਆ। ਮੇਧਾ ਪੁਲਿਸ ਸਟੇਸ਼ਨ ਦੇ ਸਾਡੇ ਸਾਥੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਫਿਰ ਸਾਡੀ ਟੀਮ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।”

ਜਿਸ ਤੋਂ ਬਾਅਦ ਪੁਲਿਸ ਨੇ ਸ਼ਕੀਲ ਨੂਰਾਨੀ ਨੂੰ ਸ਼ਨੀਵਾਰ ਨੂੰ ਬੋਰੀਵਲੀ ਹਾਲੀਡੇ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸਨੂੰ 12 ਅਗਸਤ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://Punjabi Waves.in/

Comments

Leave a Comment

No comments yet. Be the first to share your thoughts.