Cricket: ਸਰਫਰਾਜ਼ ਖਾਨ ਦੀ ਦੋ ਸਾਲ ਬਾਅਦ ਭਾਰਤੀ ਟੀਮ ਵਿੱਚ ਵਾਪਸੀ
– ਜ਼ਖਮੀ ਹੋਏ ਸਾਈ ਸੁਦਰਸ਼ਨ ਦੀ ਜਗ੍ਹਾ ‘ਤੇ ਮਿਲਿਆ ਮੌਕਾ
ਚੰਡੀਗੜ੍ਹ, 10 ਅਗਸਤ (ਵਿਸ਼ਵ ਵਾਰਤਾ): ਕ੍ਰਿਕਟਰ ਸਰਫਰਾਜ਼ ਖਾਨ ਦੀ ਦੋ ਸਾਲ ਬਾਅਦ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ। ਸਰਫਰਾਜ਼ ਖਾਨ ਨੂੰ ਸ਼੍ਰੀਲੰਕਾ ਦੌਰੇ ਲਈ ਜ਼ਖਮੀ ਸਾਈ ਸੁਦਰਸ਼ਨ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ ਐਤਵਾਰ ਸ਼ਾਮ ਨੂੰ ਇਹ ਐਲਾਨ ਕੀਤਾ। ਭਾਰਤੀ ਟੀਮ 15 ਅਗਸਤ ਨੂੰ ਗਾਲੇ ਵਿੱਚ ਸ਼੍ਰੀਲੰਕਾ ਵਿਰੁੱਧ ਪਹਿਲਾ ਟੈਸਟ ਖੇਡੇਗੀ। ਜਿਸ ਤੋਂ ਪਹਿਲਾਂ ਹੀ ਉਹ ਟੀਮ ਨਾਲ ਜੁੜ ਜਾਣਗੇ।
ਸਰਫਰਾਜ਼ ਨੇ ਆਖਰੀ ਵਾਰ 2024 ਵਿੱਚ ਵਾਨਖੇੜੇ ਸਟੇਡੀਅਮ ਵਿੱਚ ਨਿਊਜ਼ੀਲੈਂਡ ਵਿਰੁੱਧ ਟੈਸਟ ਖੇਡਿਆ ਸੀ। ਉਨ੍ਹਾਂ ਨੇ ਹੁਣ ਤੱਕ ਸਿਰਫ਼ ਛੇ ਟੈਸਟ ਮੈਚ ਖੇਡੇ ਹਨ। ਬੀਸੀਸੀਆਈ ਨੇ ਸਾਈ ਸੁਦਰਸ਼ਨ ਦੀ ਰਿਕਵਰੀ ਬਾਰੇ ਵੀ ਅਪਡੇਟ ਦਿੱਤਾ। ਸਾਈ ਸੁਦਰਸ਼ਨ ਬੈਂਗਲੁਰੂ ਦੇ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ (ਸੀਓਈ) ਵਿੱਚ ਰਿਕਵਰੀ ਤੋਂ ਗੁਜ਼ਰ ਰਹੇ ਹਨ। ਉਹ ਠੀਕ ਹੋ ਰਹੇ ਹਨ। ਮੈਡੀਕਲ ਟੀਮ ਉਨ੍ਹਾਂ ਦੀ ਰਿਕਵਰੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।
ਸਾਈ ਸੁਦਰਸ਼ਨ ਨੂੰ ਪਿਛਲੇ ਮਹੀਨੇ ਸ਼੍ਰੀਲੰਕਾ ਏ ਵਿਰੁੱਧ ਦੂਜੇ ਅਨਆਫੀਸ਼ੀਅਲ ਟੈਸਟ ਦੌਰਾਨ ਪੈਰ ਦੇ ਅੰਗੂਠੇ ਦੀ ਸੱਟ ਲੱਗੀ ਸੀ। ਉਨ੍ਹਾਂ ਨੇ ਉਸ ਦੌਰੇ ‘ਤੇ ਸ਼ਾਨਦਾਰ ਫਾਰਮ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਲਗਾਤਾਰ ਦੋ ਸੈਂਕੜੇ ਲਗਾਏ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://Punjabi Waves.in/





No comments yet. Be the first to share your thoughts.