ਇਸ ਸਮੇਂ ਸਾਡੇ ਪੰਜਾਬ ਅੰਦਰ ਕਈ ਦਰਜਨ ਰੋਜਾਨਾ ਪੰਜਾਬੀ ਅਖ਼ਬਾਰ ਅਤੇ ਵੈੱਬਪੋਰਟਲ ਚਲ ਰਹੇ ਹਨ। ਸਾਰੇ ਹੀ ਆਪਣੇ ਆਪਣੇ ਵਿੱਤ ਅਨੁਸਾਰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਕੰਮ ਵੀ ਕਰ ਰਹੇ ਹਨ। ਇਸ ਦੇ ਬਾਵਜੂਦ ਵੀ ਸਾਨੂੰ ਇਹ ਮਹਿਸੂਸ ਹੋਇਆ ਕਿ ਹਾਲੀ ਵੀ ਕਿਤੇ ਨਾ ਕਿਤੇ ਪੰਜਾਬੀ ਅਤੇ ਪੰਜਾਬੀਅਤ ਦੀ ਬਿਹਤਰੀ ਦੇ ਫ਼ਰਜਾਂ ਵਿੱਚ ਕੋਈ ਨਾ ਕੋਈ ਘਾਟ ਜ਼ਰੂਰ ਹੈ, ਜਿਸ ਲਈ ਸਾਨੂੰ ਵੀ ਉਹ ਘਾਟ ਦੂਰ ਕਰਨ ਲਈ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਮੰਤਵ ਦੀ ਪੂਰਤੀ ਲਈ ਅਸੀਂ ਇਹ ਫ਼ੈਸਲਾ ਲੈ ਲਿਆ ਹੈ ਕਿ ਸਾਨੂੰ ਵੀ ਪੰਜਾਬੀ ਦਾ ਇੱਕ ਵੈੱਬਪੋਰਟਲ ਆਨਲਾਈਨ ਅਖ਼ਬਾਰ ਸ਼ੁਰੂ ਕਰਨਾ ਚਾਹੀਦਾ ਹੈ।
©Punhabiwavestv All Right Reserved
Join Us