Friday, April 12, 2024
spot_img
ਘਰ ਦੇEducationਸਕੀਆਂ ਭੈਣਾਂ ਮੈਥ ਮਿਸਟ੍ਰੈਸ ਸਿਲੈਕਟ ਹੋਈਆਂ- ਸਕੂਲ ਵਲੋਂ ਸਨਮਾਨਿਤ

ਸਕੀਆਂ ਭੈਣਾਂ ਮੈਥ ਮਿਸਟ੍ਰੈਸ ਸਿਲੈਕਟ ਹੋਈਆਂ- ਸਕੂਲ ਵਲੋਂ ਸਨਮਾਨਿਤ

ਨਵਾਂਸ਼ਹਿਰ 8 ਸਤੰਬਰ 2023 ਸਰਕਾਰੀ ਹਾਈ ਸਕੂਲ ਗਰਚਾ (ਸ਼. ਭ. ਸ. ਨਗਰ ) ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਜਦੋਂ ਸਕੂਲ ਦੀਆਂ ਪੁਰਾਣੀਆਂ ਵਿਦਿਆਰਥਣਾਂ ਸੁਖਜਿੰਦਰ ਕੌਰ ਅਤੇ ਅਮਨਪ੍ਰੀਤ ਕੌਰ ਨੂੰ ਸਕੂਲ ਦੇ ਸਮੂਹ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ| ਇਹ ਦੋਨੋ ਜੋ ਸਕੀਆਂ ਭੈਣਾਂ ਵੀ ਹਨ ਅਤੇ ਪਿੰਡ ਗਰਚਾ ਦੀਆਂ ਵਸਨੀਕ ਹਨ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿਚ ਬਤੌਰ ਮੈਥ ਮਿਸਟ੍ਰੈਸ ਸਿਲੈਕਟ ਹੋਈਆਂ ਹਨ| 

ਇਹਨਾਂ ਦਾ ਸਰਕਾਰੀ ਨੌਕਰੀ ਵਿੱਚ ਆਉਣਾ ਸਕੂਲ ਵਾਸਤੇ ਬਹੁਤ ਮਾਣ ਵਾਲੀ ਗੱਲ ਹੋਣ ਦੇ ਨਾਲ ਨਾਲ ਮੌਜੂਦਾ ਸਮੇਂ ਵਿਚ ਪੜ ਰਹੇ ਵਿਦਿਆਰਥੀਆਂ ਵਾਸਤੇ ਪ੍ਰੇਰਨਾ ਦਾ ਸਰੋਤ ਹੈ| ਇਸ ਮੌਕੇ ਤੇ ਉਹਨਾਂ ਦੇ ਮਾਤਾ ਜੀ ਵੀ ਉਹਨਾਂ ਦੇ ਨਾਲ ਸਨ| ਇਸ ਮੌਕੇ ਸਕੂਲ ਦੇ ਹੈਡਮਾਸਟਰ ਨਵੀਨ ਪਾਲ ਗੁਲਾਟੀ ਦੇ ਨਾਲ ਜਸਵਿੰਦਰ ਸਿੰਘ, ਨਰਿੰਦਰ ਸਿੰਘ, ਸੰਜੀਵ ਕੁਮਾਰ, ਜੋਗਿੰਦਰ ਪਾਲ, ਜੈਦੇਵ ਸਿੰਘ, ਦਲਜੀਤ ਸਿੰਘ ਅਤੇ ਸੁਖਜੀਵਨ ਸਿੰਘ ਮੌਜੂਦ ਸਨ|

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ