Saturday, May 4, 2024
spot_img
ਘਰ ਦੇPunjabਹੱਕਾਂ ਲਈ ਸੰਘਰਸ਼ ਕਰ ਰਹੇ ਅੰਨਦਾਤਾ ਨਾਲ ਕੇਂਦਰ ਸਰਕਾਰ ਗੱਲਬਾਤ ਰਾਹੀਂ ਮਸਲਾ...

ਹੱਕਾਂ ਲਈ ਸੰਘਰਸ਼ ਕਰ ਰਹੇ ਅੰਨਦਾਤਾ ਨਾਲ ਕੇਂਦਰ ਸਰਕਾਰ ਗੱਲਬਾਤ ਰਾਹੀਂ ਮਸਲਾ ਹੱਲ ਕਰੇ ਨਾ ਕਿ ਦੇਸ਼ ਧਰੋਹੀਆਂ ਵਾਲਾ ਸਲੂਕ ਕਰੇ-ਦਵਿੰਦਰ ਸਿੰਘ ਸੋਢੀ

ਕਿਸਾਨਾਂ ਤੇ ਗੋਲੇ ਦਾਗ ਰਹੀ ਹਰਿਆਣਾ ਪੁਲਿਸ ਤੇ ਪੰਜਾਬ ਸਰਕਾਰ ਕਾਰਵਾਈ ਕਰੇ :- ਸੋਢੀ

ਐਸ.ਏ.ਐਸ ਨਗਰ 15 ਫ਼ਰਵਰੀ 2024-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਬੁਲਾਰੇ ਦਵਿੰਦਰ ਸਿੰਘ ਸੋਢੀ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਉੱਤੇ ਪੰਜਾਬ ਹਰਿਆਣਾ ਸਰਹੱਦ ਤੇ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ, ਰਬੜ ਦੀਆਂ ਗੋਲੀਆਂ ਤੋਂ ਇਲਾਵਾ ਭਾਰੀ ਹਥਿਆਰਾਂ ਨਾਲ ਕੀਤੇ ਜਾ ਰਹੇ ਹਮਲੇ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਤੁਰੰਤ ਕਿਸਾਨਾਂ ਤੇ ਜਾਨਲੇਵਾ ਹਮਲਾ ਕਰਨ ਵਾਲੀ ਹਰਿਆਣਾ ਪੁਲਿਸ ਅਧਿਕਾਰੀਆਂ ਤੇ ਕਰਮੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦਵਿੰਦਰ ਸਿੰਘ ਸੋਢੀ ਨੇ ਹਰਿਆਣਾ ਸਰਕਾਰ ਨੂੰ ਵੀ ਪੰਜਾਬ ਹਰਿਆਣਾ ਸਰਹੱਦ ਤੇ ਸੰਘਰਸ਼ਸ਼ੀਲ ਕਿਸਾਨਾਂ ਤੇ ਦਾਗੇ ਜਾ ਰਹੇ ਗੋਲਿਆਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਅੰਨਦਾਤਾ ਨਾਲ ਕੇਂਦਰ ਸਰਕਾਰ ਗੱਲਬਾਤ ਰਾਹੀਂ ਮਸਲਾ ਹੱਲ ਕਰੇ ਨਾ ਕਿ ਦੇਸ਼ ਧਰੋਹੀਆਂ ਵਾਲਾ ਸਲੂਕ ਕਰੇ।
ਸੋਢੀ ਨੇ ਕਿਹਾ ਕਿ ਹਰਿਆਣਾ ਪੰਜਾਬ ਸਰਹੱਦ ਤੇ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਹਰਿਆਣਾ ਪੁਲਿਸ ਨੂੰ ਦੇਸ਼ ਦੇ ਅੰਨਦਾਤਾ ਨਾਲ ਅੱਤਵਾਦੀਆਂ ਵਾਗ ਸਲੂਕ ਨਹੀਂ ਕਰਨਾ ਚਾਹੀਦਾ ਅਤੇ ਸਮਝਣਾ ਚਾਹੀਦਾ ਹੈ ਇਹ ਉਹਨਾਂ ਦੇ ਪਿਤਾ ਤੇ ਭਰਾ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਇਸ ਲਈ ਉਹਨਾਂ ਦੀ ਪੀੜ੍ਹੀ ਨੂੰ ਸਮਝਣਾ ਚਾਹੀਦਾ ਹੈ ਨਾ ਕੇ ਹਰਿਆਣਾ ਪੁਲਿਸ ਨੂੰ ਕਿਸਾਨਾਂ ਤੇ ਕਿਸੇ ਵੀ ਕਿਸਮ ਦਾ ਬਲ ਪ੍ਰਯੋਗ ਨਹੀਂ ਕਰਨਾ ਚਾਹੀਦਾ। ਇਸ ਅਤਿ ਘਨੋਲੀ ਕਾਰਵਾਈ ਵਿਰੁੱਧ ਪੰਜਾਬ ਸਰਕਾਰ ਨੂੰ ਵੀ ਹਰਿਆਣਾ ਪੁਲਿਸ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਣਬੁੱਝ ਕੇ ਬਲ ਪ੍ਰਯੋਗ ਕਰਕੇ ਅਤੇ ਕਿਸਾਨਾਂ ਉੱਤੇ ਤਸ਼ਦੱਦ ਢਾਹ ਕੇ ਹਰਿਆਣਾ ਸਰਕਾਰ ਕਿਸਾਨ ਅੰਦਲੋਨ ਨੂੰ ਹਿੰਸਕ ਕਰਨਾ ਚਾਹੁੰਦੀ ਹੈ। ਕਿਸਾਨਾਂ ਨਾਲ ਦੁਸ਼ਮਣ ਵਰਗਾ ਵਰਤਾਓ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨ ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਹਨ ਅਤੇ ਕੇਂਦਰ ਸਰਕਾਰ ਅੰਨਦਾਤਾ ਨਾਲ ਦੇਸ਼ ਧਰੋਹੀਆਂ ਦੀ ਤਰ੍ਹਾਂ ਸਲੂਕ ਕਰ ਰਹੀ ਹੈ। ਸੋਢੀ ਨੇ ਕਿਹਾ ਕਿ ਜਦੋਂ ਇਕ ਵਪਾਰੀ ਵਪਾਰ ਕਰਨ ਵੇਲੇ ਲਾਭ ਅਤੇ ਹਾਨੀ ਦਾ ਹਿਸਾਬ ਰੱਖਕੇ ਕੰਮ ਕਰ ਸਕਦਾ ਹੈ ਤਾਂ ਦੇਸ਼ ਦਾ ਕਿਸਾਨ ਇਸ ਬਾਰੇ ਕਿਉ ਨਹੀਂ ਸੋਚ ਸਕਦਾ ਹੈ। ਕਿਸਾਨ ਨੂੰ ਵੀ ਹੋਰਨਾਂ ਵਰਗਾ ਦੀ ਤਰ੍ਹਾਂ ਆਪਣੀਆਂ ਵਾਜਬ ਮੰਗਾਂ ਲਈ ਅਵਾਜ਼ ਬੁਲੰਦ ਕਰਨ ਦਾ ਪੂਰਾ ਹੱਕ ਹੈ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਕਿਸਾਨਾਂ ਨੂੰ ਅੰਦਲੋਨ ਕਰਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਹੈ।

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ