Saturday, May 4, 2024
spot_img
ਘਰ ਦੇReligiousਸਿੱਖ ਸਟੂਡੈਂਟ ਫੈਡਰੇਸ਼ਨ ਦੇ ਇਤਿਹਾਸ ਨੂੰ ਕੌਣ ਸੰਭਾਲੂ?

ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇਤਿਹਾਸ ਨੂੰ ਕੌਣ ਸੰਭਾਲੂ?

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ ਦਾ ਮਾਣ ਮੱਤਾ ਇਤਿਹਾਸ ਹੈ। ਜਿਸਨੂੰ ਸ੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਦਾ ਹਰਿਆਵਲ ਦਸਤਾ ਮੰਨਿਆ ਜਾਂਦਾ ਸੀ। ਇਹ ਜੱਥੇਬੰਦੀ ਸਿੱਖ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਹੋਂਦ ਦੇ ਵਿੱਚ ਲਿਆਂਦੀ ਗਈ ਸੀ। ਇਹ ਫੈਡਰੇਸਨ ਨੇ ਸਿੱਖਾਂ ਦੇ ਧਾਰਮਿਕ, ਸਮਾਜਿਕ , ਰਾਜਨੀਤਿਕ ਤੇ ਹੋਰ ਸਿਆਸੀ ਮਸਲਿਆਂ ਨੂੰ ਉਭਾਰਨ ਦੇ ਵਿੱਚ ਅਹਿਮ ਭੂਮਿਕਾ  ਨਿਭਾਉਂਦਾ ਰਿਹਾ ਹੈ। ਜੇਕਰ ਫੈਡਰੇਸਨ ਦੇ ਇਤਿਹਾਸ ਵੱਲ ਸਰਸਰੀ ਨਜਰ ਮਾਰੀ ਜਾਵੇ ਤਾਂ  1888 ਦੇ ਵਿੱਚ ਸਭ ਤੋਂ ਪਹਿਲਾਂ ਖਾਲਸਾ ਕਲੱਬ ਬਣੀ ਸੀ ਜਿਸਦੇ ਪਹਿਲੇ ਪ੍ਰਧਾਨ ਭਾਈ ਹਰਨਾਮ ਸਿੰਘ ਬਣੇ ਸਨ। 13 ਸਤੰਬਰ 1944 ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ ਬਣੀ ਸੀ। ਇਸ ਫੈਡਰੇਸਨ ਦੇ ਵਰਕਰ ਤੇ ਅਹੁਦੇਦਾਰ ਧਰਮ ਤੇ ਸਿਆਸਤ ਦੀ ਮੁੱਢਲੀ ਜਾਣਕਾਰੀ ਇਸਦੇ ਰਾਹੀ ਹਾਸਲ ਕਰਦੇ ਸਨ। ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਇੱਕ ਰਿਹਾ ਤੇ ਇਸ ਫੈਡਰੇਸਨ ਦਾ ਅਕਾਲੀ  ਸਿਆਸਤ ਦੇ ਵਿੱਚ ਦਬਦਬਾ ਰਿਹਾ। ਇਸਦੇ ਹੀ ਮੈਂਬਰ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਗਰਮ ਸਿਆਸਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਬਣਦੇ ਸੀ ਪਰ ਜਦੋਂ  ਸ਼੍ਰੋਮਣੀ ਅਕਾਲੀ ਦਲ ਦੋਫਾੜ ਹੋਇਆ ਤੇ ਉਸਦੇ ਇੱਕ ਹਿੱਸੇ ਉਪਰ ਪ੍ਰਕਾਸ ਸਿੰਘ  ਬਾਦਲ ਦਾ ਕਬਜਾ ਹੋ ਗਿਆ ਤਾਂ ਉਨਾਂ ਨੇ ਹੌਲੀ ਹੌਲੀ ਕਰਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ ਦੇ ਵਿੱਚ ਵੀ ਪਾੜ ਪਾ ਦਿੱਤਾ। ਉਨਾਂ ਨੇ ਫੈਡਰੇਸਨ ਨੂੰ ਸਿਆਸੀ ਤੇ ਧਾਰਮਿਕ ਪੱਧਰ ਉਤੇ ਨਜਰ ਅੰਦਾਜ ਕਰਨਾ ਸ਼ੁਰੂ ਕਰ ਦਿੱਤਾ। ਸਿੱਖ ਸਟੂਡੈਂਟ ਫੈਡਰੇਸਨ ਨੇ ਵਿਦਿਆਰਥੀਆਂ ਦੇ ਹੱਕਾਂ ਲਈ ਲੰਮਾ ਸੰਘਰਸ ਵੀ ਕੀਤਾ ਸੀ। ਸਮੇਂ ਸਮੇਂ ਦੀਆਂ ਸਰਕਾਰਾਂ  ਫੈਡਰੇਸਨ ਦੇ ਸੰਘਰਸ ਤੋਂ ਭੈਅ ਖਾਂਦੀਆਂ ਸਨ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਉਪਰ ਜਦੋਂ ਪ੍ਰਕਾਸ ਸਿੰਘ ਬਾਦਲ ਦਾ ਕਬਜਾ ਹੋਇਆ ਤਾਂ  ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ  ਦੇ ਪ੍ਰਧਾਨ  ਬਾਦਲ ਦੀ ਮਰਜੀ ਦੇ ਨਾਲ ਬਨਣ ਲੱਗੇ।  ਦੂਜੇ ਪਾਸੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ ਦੇ ਵਿੱਚ ਪਾੜ ਕੇ ਇਸ ਦੇ ਕਈ ਦਲ ਬਣਾ ਦਿੱਤੇ। ਸ਼੍ਰੋਮਣੀ ਅਕਾਲੀ ਦਲ ( ਬਾਦਲ ) ਬਣ ਗਿਆ ਤੇ ਉਸਨੇ ਇਸ ਹਰਿਆਵਲ ਦਸਤੇ ਨੂੰ ਕਮਜੋਰ ਕਰਨ ਦੇ ਨਾਲ ਇਹਨਾਂ ਦੇ ਕਈ ਸੰਗਠਨ ਬਣਾ ਦਿੱਤੇ। ਸਿੱਖ  ਵਿਦਿਆਰਥੀ ਸੰਘ ਪ੍ਰਧਾਨ ਪਰਮਜੀਤ  ਸਿੰਘ ਗਾਜੀ, ਆਲ ਇੰਡੀਆ ਸਿੱਖ ਸਟੂਡੈਂਟ  ਫੈਡਰੇਸਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਯੂਨਾਇਟਡ ਸਿੱਖ ਫੈਡਰੇਸਨ ਪ੍ਰਧਾਨ  ਜੁਗਰਾਜ ਸਿੰਘ ਮਝੈਲ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ ਤੇ ਇੱਕ ਹੋਰ ਫੈਡਰੇਸਨ ਦਾ ਪ੍ਰਧਾਨ ਸਿਮਰਜੀਤ ਸਿੰਘ ਮਾਨ ਤੇ ਗੁਰਚਰਨ ਸਿੰਘ  ਗਰੇਵਾਲ ਜਨਰਲ ਸਕੱਤਰ ਬਣ ਗਏ। ਜਦੋਂ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਉਪਰ ਫੌਜੀ ਹਮਲਾ ਹੋਇਆ ਤਾਂ ਬਹੁਗਿਣਤੀ ਸਿੱਖ ਸਟੂਡੈਂਟ ਫੈਡਰੇਸਨ  ਦੇ ਨੌਜਵਾਨ ਇਸ ਸੰਘਰਸ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਸਨ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ ਨੂੰ ਪ੍ਰਕਾਸ ਸਿੰਘ ਬਾਦਲ ਨੇ ਬਿਲਕੁਲ ਹੀ ਤਬਾਹ ਕਰ ਦਿੱਤਾ ਸੀ। ਜਿਹੜਾ ਅਕਾਲੀ ਦਲ ਇਸ ਫੈਡਰੇਸਨ ਨੂੰ ਅਕਾਲੀ ਦਲ ਦਾ ਹਰਿਆਵਲ ਦਸਤਾ ਆਖਿਆ ਕਰਦਾ ਸੀ ਤੇ ਉਸਨੇ ਇਸਦਾ ਨਾਮ ਲੈਣਾ ਵੀ ਬੰਦ ਕਰ ਦਿੱਤਾ । ਹੁਣ ਜਦੋਂ ਬਾਦਲ ਅਕਾਲੀ ਦਲ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਿਆ ਤੇ ਪੰਜਾਬ ਦੇ ਲੋਕਾਂ  ਨੇ ਸ੍ਰੋਮਣੀ ਅਕਾਲੀ ਦਲ ਬਾਦਲ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਉਤੇ ਸਵਾਲ ਚੁਕਣੇ ਸ਼ੁਰੂ ਕੀਤੇ ਤਾਂ ਮਜਬੂਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ  ਬਾਦਲ ਨੂੰ ਇਹ ਕਹਿਣਾ ਪਿਆ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ ਉਨਾਂ ਦਾ ਹਰਿਆਵਲ ਦਸਤਾ ਹੈ ਪਰ ਇਸਦੇ ਮੌਜੂਦਾ ਕਈ ਫੈਡਰੇਸਨ ਆਗੂਆਂ ਨੇ ਸੁਖਬੀਰ  ਸਿੰਘ  ਬਾਦਲ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਸਿੱਖ ਸਟੂਡੈਂਟ ਫੈਡਰੇਸਨ ਆਜਾਦ ਹਸਤੀ ਹੈ,  ਇਹ ਕਿਸੇ ਸਿਆਸੀ ਪਾਰਟੀ ਦਾ ਹਿੱਸਾ ਨਹੀਂ। ਅੱਜ ਜਦੋਂ ਆਲ ਇੰਡੀਆ ਸਿੱਖ ਸਟੂਡੈਂਟ  ਫੈਡਰੇਸਨ ਆਪਣਾ 79ਵਾਂ ਜਨਮ ਦਿਨ ਮਨਾ ਰਹੀ ਹੈ ਤਾਂ ਸਿੱਖ ਸਟੂਡੈਂਟ ਫੈਡਰੇਸਨ ਦੇ ਮੌਜੂਦਾ ਆਗੂਆਂ ਨੂੰ ਜਰੂਰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਇਸ ਫੈਡਰੇਸਨ ਦਾ ਜਿਹੜਾ ਬਹੁਤ ਲੰਮਾ ਤੇ ਵੱਡਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਉਸਨੂੰ ਕਿਵੇਂ ਬਚਾਉਣਾ ਹੈ? ਇਸਨੂੰ ਮਾਣ ਮੱਤੇ ਇਤਿਹਾਸ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਏ ਜੂਲੇ ਨੂੰ ਉਤਾਰਨਾ ਪਵੇਗਾ ਤਾਂ ਹੀ ਇਹ ਆਪਣੀ ਵੱਖਰੀ ਹੋਂਦ ਤੇ ਹਸਤੀ ਨੂੰ ਬਰਕਰਾਰ ਰੱਖ ਸਕਦਾ ਹੈ ਕਿਉਂਕਿ ਫੈਡਰੇਸਨ ਨੇ ਆਪਣੇ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨਾਂ ਸ਼ਹੀਦ ਨੌਜਵਾਨਾਂ ਦੀਆਂ ਕੁਰਬਾਨੀਆਂ ਨੂੰ ਤੇ ਫੈਡਰੇਸਨ ਦੇ ਨਾਮ ਹੇਠਾਂ ਵੱਡੀਆਂ ਜਮੀਨਾਂ ਤੇ ਜਾਇਦਾਦਾਂ ਬਣਾਉਣ ਵਾਲੇ ਆਗੂਆਂ ਨੂੰ ਸਿੱਖਾਂ ਦੀ ਕਚਹਿਰੀ ਵਿੱਚ  ਦੱਸਣਾ ਪਵੇਗਾ ਕਿ ਕੌਣ ਸਨ ਜਿਹੜੇ ਫੈਡਰੇਸਨ ਦਾ ਨਾਮ ਉਤੇ ਇਸਦੇ ਸੰਘਰਸ ਦਾ ਮੁੱਲ ਵੱਟ ਗਏ ਤੇ ਵੱਟ ਰਹੇ ਹਨ? ਕਿਉਂਕਿ ਫੈਡਰੇਸਨ ਦਾ ਆਪਣਾ ਇੱਕ ਵਿਲੱਖਣ ਇਤਿਹਾਸ ਹੈ, ਇਸਨੂੰ ਬਚਾਈ ਰੱਖਣਾ ਹੁਣ ਦੇ ਜਾਗਰੂਕ ਸਿੱਖ ਨੌਜਵਾਨਾਂ ਦੀ ਵੱਡੀ ਜਿੰਮੇਦਾਰੀ ਹੈ। ਹਰ ਸਿੱਖ ਨੋਜਵਾਨ ਇਸ ਸੁਨੇਹੇ ਨੂੰ ਸੁਣੇ, ਸਮਝੇ ਤੇ ਇਸ ਉਪਰ ਪਹਿਰਾ ਦੇਵੇ।    

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ