Friday, April 12, 2024
spot_img
ਘਰ ਦੇReligiousਵਿਆਹ ਪੁਰਬ ਨੂੰ ਲੈ ਕੇ ਪਹਿਲੀ ਪਾਤਸ਼ਾਹੀ ਦੇ ਸਹੁਰਾ ਘਰ 'ਚ ਲਗੀਆਂ...

ਵਿਆਹ ਪੁਰਬ ਨੂੰ ਲੈ ਕੇ ਪਹਿਲੀ ਪਾਤਸ਼ਾਹੀ ਦੇ ਸਹੁਰਾ ਘਰ ‘ਚ ਲਗੀਆਂ ਰੌਣਕਾਂ 

ਗੁਰਦਾਸਪੁਰ, 19 ਸਤੰਬਰ 2023 : ਗੁਰਦਾਸਪੁਰ ਦੇ ਬਟਾਲਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਥੇ ਗੁਰੂ ਸਾਹਿਬ ਦਾ 536 ਸਾਲ ਪਹਿਲਾਂ ਵਿਆਹ ਹੋਇਆ ਸੀ ਉਥੇ ਹੀ ਗੁਰੂ ਸਾਹਿਬ ਦੇ ਇਤੀਹਾਸਿਕ ਗੁਰੂਦਵਾਰਾ ਕੰਧ ਸਾਹਿਬ ਤੇ ਗੁਰੂਦਵਾਰਾ ਡੇਰਾ ਸਾਹਿਬ.( ਸਹੁਰਾ ਘਰ ) ਸ਼ਸ਼ੋਭਿਤ ਹਨ। ਅੱਜ ਵੀ ਹਰ ਸਾਲ ਵੱਡੇ ਕੀਰਤਨ ਦੇ ਰੂਪ ਵਿੱਚ ਡੇਰਾ ਸਾਹਿਬ ਤੋਂ ਬਟਾਲਾ  ਬਾਬੇ ਦੀ ਬਾਰਾਤ ਆਉਂਦੀ ਹੈ ਅਤੇ ਗੁਰੂ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਬਟਾਲਾ ਵਿਖੇ ਸਜਾਇਆ ਜਾਂਦਾ ਹੈ ਅਤੇ ਜੋੜ ਮੇਲਾ ਲੱਗਦਾ ਹੈ। ਜਿਸ ਚ ਲੱਖਾਂ ਦੀ ਤਾਦਾਦ ਚ ਸੰਗਤ ਦੇਸ਼ ਤੇ ਵਿਦੇਸ਼ ਤੋਂ ਨਤਮਸਤਕ ਹੋਣ ਲਈ ਨਗਰ ਕੀਰਤਨ ਅਤੇ ਇਤਹਾਸਿਕ ਗੁਰੂਦਵਾਰਾ ਸਾਹਿਬ ਵਿਖੇ ਹਾਜ਼ਰੀਆਂ ਭਰਨ ਪਹੁੰਚ ਰਹੀਆਂ ਹਨ। 

ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਸੁਪਤਰੀ ਸ਼੍ਰੀ ਮੁਲ ਚੰਦ ਨਾਲ ਵਿਆਹੁਣ ਲਈ ਬਟਾਲਾ ਚ ਬਰਾਤ ਲੈਕੇ ਸੰਨ 1487 ਚ ਆਏ ਸਨ। ਗੁਰੂ ਜੀ ਨੇ ਆਪ ਵਿਆਹ ਕਰ ਜਗਤ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਸੰਨਿਆਸੀ ਜੀਵਨ ਦੇ ਬਿਨਾਂ ਵੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਵੇਦੀ ਦੀਆ ਲਾਵਾਂ ਨਾ ਲੈਕੇ ਮੂਲ ਮੰਤਰ ਦੀਆ ਲਾਵਾਂ ਫੇਰੇ ਲੈ ਇਕ ਨਵੀਂ ਅਤੇ ਵੱਖ ਸ਼ੁਰੂਆਤ ਕੀਤੀ ਸੀ | ਉਹ ਅਸਥਾਨ ਜਿਥੇ ਗੁਰੂ ਜੀ ਦੇ ਆਨੰਦ ਕਾਰਜ਼ ਹੋਏ ਅਤੇ ਉਹ ਗੁਰੂ ਜੀ ਦਾ ਕਦੇ ਸਹੁਰਾ ਘਰ ਸੀ ਉਥੇ ਗੁਰੂਦਵਾਰਾ ਡੇਰਾ ਸਾਹਿਬ ਸ਼ੋਸ਼ਬਿਤ ਹੈ ਅਤੇ ਹਰ ਸਾਲ ਗੁਰੂ ਜੀ ਦੇ ਵਿਆਹ ਪੁਰਬ ਤੋਂ ਪਹਿਲਾ ਹੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਜਾਂਦੀਆਂ ਹਨ ਉਸੇ ਦੇ ਚਲਦੇ ਇਸ ਵਿਆਹ ਪੁਰਬ ਨੂੰ ਲੈਕੇ ਕਰੀਬ ਇਕ ਹਫਤਾ ਪਹਿਲਾ ਹੀ ਰੋਜਾਨਾ ਗੁਰੂਦਵਾਰਾ ਡੇਰਾ ਸਾਹਿਬ ਬੀਬੀਆਂ ਵਲੋਂ ਸ਼ਬਦ ਕੀਰਤਨ (ਜਿਵੇ ਇਕ ਵਿਆਹ ਵਾਲੇ ਘਰ ਗਾਉਣ ਹੋਣ ) ਸਗਨ ਦੇ ਟੋਕਰੇ ਚੜਾਏ ਜਾਂਦੇ ਹਨ | ਅਤੇ ਵਿਸ਼ੇਸ ਤੌਰ ਤੇ ਬਿੱਧ ਦਾ ਪ੍ਰਸ਼ਾਦ ਚੜਿਆ ਤੇ ਵੰਡਿਆ ਜਾਂਦਾ ਹੈ। ਅਤੇ ਗੁਰੂ ਘਰਾਂ ਚ ਫੁੱਲਾਂ ਅਤੇ ਹੋਰ ਸਜਾਵਟ ਵੀ ਕੀਤੀ ਜਾ ਰਹੀ ਹੈ | ਅਤੇ ਇਸ ਗੁਰੂਦਵਾਰਾ ਸਾਹਿਬ ਚ ਇਕ ਪੁਰਾਤਨ ਖੂਹੀ ਵੀ ਹੈ | 

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ