Saturday, May 4, 2024
spot_img
ਘਰ ਦੇChandigarhਗੁਰੂ ਗੋਬਿੰਦ ਸਿੰਘ ਫਾਊਡੇਸ਼ਨ ਚੰਡੀਗੜ੍ਹ ਦੀ ਜਾਇਦਾਦ ਤੇ ਕਬਜ਼ੇ ਦਾ ਮੁੱਦਾ ਭਖਿਆ-...

ਗੁਰੂ ਗੋਬਿੰਦ ਸਿੰਘ ਫਾਊਡੇਸ਼ਨ ਚੰਡੀਗੜ੍ਹ ਦੀ ਜਾਇਦਾਦ ਤੇ ਕਬਜ਼ੇ ਦਾ ਮੁੱਦਾ ਭਖਿਆ- ਮੈਂਬਰ ਹੋਏ ਕੱਠੇ , ਸਰਕਾਰ ਤਕ ਪਹੁੰਚ ਕਰਨ ਦਾ ਫੈਸਲਾ

ਚੰਡੀਗੜ੍ਹ, 18 ਅਗਸਤ, 2023 : ‘ ਗੁਰੂ ਗੋਬਿੰਦ ਸਿੰਘ ਫਾਊਡੇਸ਼ਨ ਚੰਡੀਗੜ੍ਹ ਦੇ ਕੁਝ ਮੈਂਬਰਾਂ ਨੇ ਐਲਾਨ ਕੀਤਾ ਹੈ ਕਿ ਓਹ ਫਾਊਡੇਸ਼ਨ ਦੀ ਮਾਲਕੀ ਦੇ ਮੁੱਦੇ ਨੂੰ ਚੰਡੀਗੜ੍ਹ ਪਰਸ਼ਾਸ਼ਨ ਦੇ ਅਧਿਕਾਰੀਆਂ ਕੋਲ ਉਠਾਉਣਗੇ .
ਪਿਛਲੇ ਕੁਝ ਦਿਨਾਂ ਤੋ ਮੀਡੀਆ ਦੇ ਇੱਕ ਹਿੱਸੇ ਵਿੱਚ ‘ ਗੁਰੂ ਗੋਬਿੰਦ ਸਿੰਘ ਫਾਊਡੇਸ਼ਨ ਚੰਡੀਗੜ੍ਹ ‘ ਬਾਰੇ ਹੋ ਰਹੀ ਚਰਚਾ ਦੇ ਫਲਸਰੂਪ , ਫਾਊਡੇਸ਼ਨ ਦੇ ਸਾਰੇ ਮੈਂਬਰਾਂ ਦੀ ਜ਼ਰੂਰੀ ਮੀਟਿੰਗ ਲੁਧਿਆਣਾ ਵਿਖੇ ਬੁਲਾਈ ਗਈ । ਇਸ ਮੀਟਿੰਗ ਵਿੱਚ ਜਿਨ੍ਹਾਂ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਉਨ੍ਹਾਂ ਵਿੱਚ ਡਾਕਟਰ ਸਰਬੰਸ ਸਿੰਘ ਖੁਰਾਣਾ, ਡਾ. ਸ਼ਿੰਦਰਪਾਲ ਸਿੰਘ, ਡਾ. ਮਨਜੀਤ ਸਿੰਘ ( ਸਾਬਕਾ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ , ਪਟਿਆਲ਼ਾ ) ਸ. ਪਰਗਟ ਸਿੰਘ ਗਰੇਵਾਲ ਤੋਂ ਇਲਾਵਾ ਉੱਘੇ ਸਿੱਖ ਚਿੰਤਕ ਡਾ. ਬਲਕਾਰ ਸਿੰਘ ਤੇ ਪ੍ਰੋਫੈਸਰ ਕੇਹਰ ਸਿੰਘ ( ਸਾਬਕਾ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ) ਵਿਸ਼ੇਸ਼ ਆਮੰਤਿ੍ਰਤ ਮੈਂਬਰ ਵਜੋ ਸ਼ਾਮਿਲ ਹੋਏ ।
ਇਹ ਜਾਣਕਾਰੀ ਦਿੰਦੇ ਹੋਏ  ਡਾ. ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਡਾ. ਜਸਬੀਰ ਸਿੰਘ ਆਹਲੂਵਾਲੀਆ ਦੇ ਦੇਹਾਂਤ ਤੋ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਫਾਊਡੇਸ਼ਨ ਦੀ ਸੈਂਕੜੇ ਕਰੋੜਾਂ ਦੀ ਜਾਇਦਾਦ ਉੱਤੇ ਕੀਤੇ ਹੋਏ ਨਾਜਾਇਜ਼ ਕਬਜ਼ੇ ਬਾਰੇ ਵਿਸਥਾਰਪੂਰਵਕ ਵਿਚਾਰ- ਵਟਾਂਦਰਾ ਕੀਤਾ ਗਿਆ । ਇਸ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਇਹ ਤਿੰਨ ਫ਼ੈਸਲੇ ਕੀਤੇ ਗਏ —
1. ਮਰਹੂਮ ਡਾ. ਜਸਬੀਰ ਸਿੰਘ ਆਹਲੂਵਾਲੀਆ ਦੇ ਪਰਿਵਾਰ ਵੱਲੋਂ ਫਾਊਡੇਸ਼ਨ ਉੱਤੇ ਕੀਤੇ ਹੋਏ ਨਾਜਾਇਜ਼ ਕਬਜ਼ੇ ਨੂੰ ਛੁਡਾਉਣ ਅਤੇ ਇਸ ਸੰਸਥਾ ਨੂੰ ਉਪਰੋਕਤ ਵਾਸਤਵਿਕ ਅਹੁਦੇਦਾਰਾਂ ਦੇ ਸਪੁਰਦ ਕਰਨ ਲਈ ਚੰਡੀਗੜ੍ਹ ਦੇ ਸਮਰੱਥ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾਵੇ ।
2. ਇਹ ਵੀ ਫੈਸਲਾ ਕੀਤਾ ਗਿਆ ਕਿ ਸਿੱਖਾਂ ਦੀ ਇਸ ਵੱਕਾਰੀ ਸੰਸਥਾ ਨੂੰ ਆਹਲੂਵਾਲੀਆ ਪਰਿਵਾਰ ਦੇ ਨਿੱਜੀ ਜਾਇਦਾਦ ਬਣਾ ਕੇ ਕੀਤੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਵੀ ਪਹੁੰਚ ਕੀਤੀ ਜਾਵੇ ਕਿਉਂਕਿ ਇਸ ਫਾਊਡੇਸ਼ਨ ਦੀ ਸਥਾਪਨਾ 1965 ਵਿੱਚ ਦਸਮੇ ਪਾਤਸ਼ਾਹ ਦੀ 1966 ਵਿੱਚ ਆ ਰਹੀ ਤੀਜੀ ਸ਼ਤਾਬਦੀ ਦੇ ਸੰਬੰਧ ਵਿੱਚ ਕੀਤੀ ਗਈ ਸੀ ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਇਹ ਵੀ ਧਿਆਨ ਵਿੱਚ ਲਿਆਂਦਾ ਜਾਵੇਗਾ ਕਿ ਡਾ. ਆਹਲੂਵਾਲੀਆ ਦੀ ਮੌਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਫਾਊਡੇਸ਼ਨ ਬਿੱਲਕੁਲ defunct ਹੋ ਚੁੱਕੀ ਹੈ ।
3. ਮੀਟਿੰਗ ਵਿੱਚ ਡਾ. ਸਰਬੰਸ ਸਿੰਘ ਖੁਰਾਣਾ, ਜਿਹੜੇ ਕਿ ਲੰਮੇ ਸਮੇਂ ਤੋਂ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਹਨ, ਨੂੰ ਬੇਨਤੀ ਕੀਤੀ ਗਈ ਕਿ ਉਹ ਵਿਧੀਪੂਰਵਕ ਚੋਣ ਕਰਵਾਏ ਜਾਣ ਤੱਕ ਬਤੌਰ ਕਾਰਜਕਾਰੀ ਪ੍ਰਧਾਨ ਸੇਵਾਵਾਂ ਦਿੰਦੇ ਰਹਿਣ । ਸਮੂੰਹ ਮੈਂਬਰਾਂ ਦੇ ਜ਼ੋਰ ਪਾਉਣ ‘ਤੇ ਡਾ. ਖੁਰਾਣਾ ਇਹ ਜਿੰਮੇਵਾਰੀ ਨਿਭਾਉਣ ਲਈ ਸਹਿਮਤ ਹੋ ਗਏ ।
ਮੀਟਿੰਗ ਦੇ ਅੰਤ ਵਿੱਚ ਫਾਊਡੇਸ਼ਨ ਦੀ ਇੱਕ ਹੋਰ ਮੈਂਬਰ ਸ਼੍ਰੀਮਤੀ ਵੀਨਾ ਦਾਦਾ ਨਾਲ ਫੋਨ ‘ਤੇ ਸੰਪਰਕ ਕਰ ਕੇ ਉਨ੍ਹਾਂ ਨੂੰ ਲਏ ਗਏ ਫੈਸਲਿਆਂ ਬਾਰੇ ਜਾਣੂ ਕਰਵਾਇਆ ਗਿਆ । ਉਨ੍ਹਾਂ ਨੇ ਵੀ ਸਾਰੇ ਫੈਸਲਿਆਂ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ ।
 ਡਾ. ਸ਼ਿੰਦਰਪਾਲ ਸਿੰਘ  ਨੇ ਇਹ ਵੀ ਦੱਸਿਆ ਕਿ ਗਵਰਨਰ, ਪੰਜਾਬ, ਜਿਹੜੇ ਕਿ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸਕ ਵੀ ਹਨ, ਤੋਂ ਵੀ ਮਿਲਣ ਲਈ ਸਮਾਂ ਮੰਗਿਆ ਜਾ ਰਿਹਾ ਹੈ ਅਤੇ ਜਲਦੀ ਹੀ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ।

ਸੰਬੰਧਿਤ ਲੇਖ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

- Advertisment -spot_img

ਸਭ ਤੋਂ ਮਸ਼ਹੂਰ

ਹਾਲੀਆ ਟਿੱਪਣੀਆਂ